ਬੋਲੀ ਮਨੁੱਖ ਦੇ ਜਜ਼ਬਾਤ/ ਭਾਵਨਾਵਾਂ/ ਵਲਵਲਿਆਂ ਅਤੇ ਖਿਆਲਾਂ ਦਾ ਪ੍ਰਗਟਾਅ ਹੈ ਜੋ ਭਾਸ਼ਾਈ ਰੂਪ ਧਾਰ ਕੇ ਅਗਲੇ ਤੱਕ ਪਹੁੰਚਦੀ ਹੈ। ਬੋਲੀ ਦਾ ਇਤਿਹਾਸ ਵੀ ਮਨੁੱਖੀ ਹੋਂਦ ਜਿੰਨਾ ਹੀ ਪੁਰਾਣਾ ਹੈ। ਤਾਕਤਵਰ ਮਨੁੱਖੀ ਸਮੂਹ ਨੇ ਸਮਾਜਕ/ ਰਾਜਸੀ / ਆਰਥਕ ਅਤੇ ਧਾਰਮਕ ਤਾਕਤ ਤੇ ਪਕੜ ਬਣਾ ਕੇ ਦੂਜਿਆਂ ਮਨੁੱਖੀ ਸਮੂਹਾਂ ਨੁੰ ਆਪਣਾ ਗੁਲਾਮ ਬਣਾਇਆ। ਗੁਲਾਮ ਬਣਾਉਣ ਤੇ ਗੁਲਾਮ ਬਣਾੲੀ ਰੱਖਣ ਲਈ ਲਗਾਤਾਰ ਤਾਕਤਵਰ ਧਿਰ ਨੂੰ ਇਕ ਅਭਿਆਸ ਕਰਨਾ ਪੈਂਦਾ ਹੈ।
ਪਹਿਰਾਵਾ/ਖਾਣ ਪੀਣ/ ਸਲੀਕੇ/ ਰਸਮ ਰਿਵਾਜ/ ਆਦਕ ਦੇ ਨਾਲ ਨਾਲ ਬੋਲੀ ਵੀ ਇਸ ਅਭਿਆਸ ਦਾ ਸ਼ਿਕਾਰ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਸਥਾਪਤ ਤੇ ਹਾਕਮ ਧਿਰ ਵਲੋਂ ਸਭ ਕੁਝ ਥੋਪਿਆ ਜਾਣਾ ਤੇ ਸੱਤਾਹੀਣ ਲੋਕਾਂ ਵਲੋਂ ਤਕੜੇ ਦੀ ਨਜ਼ਰੇ ਪ੍ਰਵਾਨ ਚੜਨ ਲਈ ਸਭ ਕੁਝ ਅਚੇਤ ਪੱਧਰ ਤੇ ਕਬੂਲ ਕਰੀ ਜਾਣ ਦੇ ਅਮਲ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟਾਇਆ ਹੈ।
ਘਰਿ ਘਰਿ ਮੀਆ ਸਭਨਾ ਜੀਆਂ ਬੋਲੀ ਅਵਰ ਤੁਮਾਰੀ॥ ੧੧੯੧
ਆਸਾ ਦੀ ਵਾਰ ਵਿਚ ਖਾਣ ਪਹਿਰਾਨ ਦੇ ਨਾਲ ਨਾਲ ਬੋਲੀ ਬਾਰੇ ਵੀ ਇਸ਼ਾਰਾ ਕਰਦਿਆਂ “ਮਲੇਛ ਭਾਖਿਆ ਗਹੀ” ਫੁਰਮਾਇਆ ਹੈ। ਪੰਜਾਬ ਦੀ ਆਪਣੀ ਬੋਲੀ ਅੱਜ ਸੱਤਾਧਾਰੀਅਾਂ ਦੇ ਇਸੇ ਨਿਸ਼ਾਨੇ ਤੇ ਹੈ। ਪਰ ਨਾਲ ਹੀ ਪੰਜਾਬ ਦੇ ਜੰਮੇ ਪਲੇ ਉਹ ਲੋਕ ਜਿਹੜੇ ਇਸ ਤੋਂ ਮੁਨਕਰ ਹੋ ਕੇ
ਹਿੰਦੀ ਭਾਸ਼ਾ ਲਿਖਾਉਣ ਦਾ ਅਮਲ ਸੱਤਾ ਦੀ ਹੈਂਕੜ ਹੀ ਸੀ। ਉਧਰ ਪੰਜਾਬ ਦੀ ਹਰ ਸਰਕਾਰ ਤੇ ਨੇਤਾਵਾਂ ਨੇ ਥੋੜੇ ਬਹੁਤੇ ਫਰਕ ਨਾਲ ” ਨੀਲ ਬਸਤ੍ਰ ਪਹਿਰ ਹੋਵਹਿ ਪਰਵਾਣ” ਵਾਲੇ ਗੁਰੂ ਵਾਕ ਦੇ ਅਰਥਾਂ ਅਨੁਸਾਰ ਹੈਂਕੜੀ ਸੱਤਾ ਨੂੰ ਸਲਾਮਾਂ ਕਰਕੇ ਧਰਤ ਪੰਜਾਬ ਦੀ ਗ਼ੈਰਤ ਨਾਲ ਮਖੌਲ ਹੀ ਕੀਤੇ ਹਨ। ਫੈਸਲੇ/ ਬਿਆਨ/ ਮਤੇ ਅਾਦਕ ਭਾਵੇਂ ਪੰਜਾਬੀ ਨੂੰ ਮਾਣ ਦਿੰਦੇ ਜਾਪਦੇ ਹਨ ਪਰ ਅਮਲ ਪੰਜਾਬੀ ਦਾ ਗਲਾ ਘੁੱਟ ਰਿਹਾ ਹੈ। ਸਰਕਾਰੀ ਸਕੂਲਾਂ ਨੂੰ ਫੇਲ੍ਹ ਕਰਕੇ ਨੇਤਾਵਾਂ ਤੇ ਇਨ੍ਹਾਂ ਦੇ ਮਾਇਆਧਾਰੀ ਯਾਰਾਂ ਨੇ ਨਿੱਜੀ ਸਕੂਲੀ ਕੰਪਨੀਆਂ ਰਾਹੀਂ ਵਪਾਰ ਦਾ ਵੱਡਾ ਜਾਲ ਬੁਣ ਲਿਆ ਹੈ। ਜਿਥੇ ਸਕੂਲੀ ਪ੍ਰਬੰਧਕਾਂ ਵਲੋੰ ਸੈਂਕੜੇ ਖੇਖਣ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਕੂਲੀ ਸਟੇਟਸ ਦੇ ਨਾਂ ਤੇ ਕਰਵਾੲੇ ਜਾਂਦੇ ਹਨ ਤੇ ਨਾਲ ਹੀ ਆਰਥਕ ਲੁੱਟ ਕਰਦਿਆਂ ਮਾਂ ਬੋਲੀ ਬੋਲਣ ਤੇ ਜਜ਼ੀਅਾ ਲਾ ਦਿੱਤਾ ਜਾਂਦਾ ਹੈ।
ਸਰਕਾਰੀ ਪ੍ਰਬੰਧ ਦੀ ਨਾਕਾਮੀ ਤੇ ਚਲਾਕ ਵਪਾਰੀਆਂ ਦੀ ਸਾਜਿਸ਼ ਨੇ ਫੇਲ ਕੀਤੇ ਕਈ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੁਰਮਾਨ ਹੁਣ ਸਰਕਾਰ ਨੇ ਕੱਢ ਦਿੱਤਾ ਹੈ ਪਰ ਇਹ ਨਹੀਂ ਦੱਸਿਆਂ ਕਿ ਥੋੜ੍ਹੇ ਜਿਹੇ ਪੜ੍ਹਦੇ ਬੱਚੇ ਕਿਥੇ ਜਾਣਗੇ? ਖ਼ੈਰ! ਨਾਲ ਹੀ ਕੌਮੀ ਸ਼ਾਹ ਰਾਹਾਂ ਅਤੇ ਪੰਜਾਬ ਦੀਅਾਂ ਹੋਰ ਸੜਕਾਂ/ ਦਫਤਰਾਂ ਅਤੇ ਜਨਤਕ ਥਾਵਾਂ ਤੇ ਪੰਜਾਬੀ ਭਾਸ਼ਾ ਨੂੰ ਖੂੰਜੇ ਲਾ ਕੇ ਲਾਏ ਬੋਰਡਾਂ ਦਾ ਮਸਲਾ ਸੁਹਿਰਦ ਪੰਜਾਬੀਆਂ ਨੇ ਚੁੱਕਿਆ ਹੈ। ਯਾਦ ਪੱਤਰਾਂ/ ਸਭਾਵਾਂ/ ਅਤੇ ਅਖਬਾਰੀ ਬਿਆਨਾਂ ਤੋਂ ਬਾਅਦ ਪੰਜਾਬੀ ਨੂੰ ਸਿਖਰੀ ਦਰਜਾ ਦਿਵਾਉਣ ਲਈ “ਕੂਚੀ ਮੁਹਿੰਮ” ਵਿੱਢ ਲਈ ਹੈ। ਮਸਲਾ ਬੋਲੇ ਕੰਨਾਂ ਤੀਕਰ ਅਵਾਜ਼ ਪਹੁੰਚਾਉਣ ਦਾ ਹੈ।
ਇਸਦੇ ਨਾਲ ਹੀ ਆਮ ਲੋਕਾਂ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ।
ਵਿਆਹ ਸ਼ਾਦੀਆਂ ਦੇ ਸੱਦਾ ਪੱਤਰ/ ਘਰ ਦੀ ਨਾਂ ਫੱਟੀ/ ਦੁਕਾਨਾਂ ਹੱਟੀਆਂ ਦੇ ਸਿਰਨਾਵੇਂ/ ਬੱਚਿਆਂ. ਵਪਾਰਕ ਅਦਾਰਿਆਂ. ਦੁਕਾਨਾਂ. ਸਕੂਲਾਂ ਆਦਕ ਦੇ ਨਾਂ/ ਆਦਕ ਬਹੁਤ ਕੁਝ ਹੈ ਜਿਸ ਨੂੰ ਅਮਲ ਚ ਲਿਆਉਣ ਦੀ ਲੋੜ ਹੈ।
ਸਾਡੇ ਸਮਾਜ ਵਿਚਲਾ ਅਜਿਹਾ ਤਬਕਾ ਜੋ ਖਾਂਦਾ ਪਹਿਨਦਾ ਪੰਜਾਬ ਦਾ ਹੈ ਪਰ ਚਾਰ ਅੱਖਰ ਪੜ੍ਹ ਕੇ/ ਸਰਕਾਰੇ ਦਰਬਾਰੇ ਪਹੁੰਚ ਬਣਾ ਕੇ/ ਅਾਰਥਕ ਤਰੱਕੀ ਕਰਕੇ/ ਅਗਾਂਹਵਧੂ ਹੋਣ ਦੇ ਨਾਂ ਤੇ ਪੰਜਾਬੀ ਬੋਲੀ ਨਾਲ ਦਿਲੋਂ ਪਤਾ ਨਹੀਂ ਖ੍ਹੌਰ ਕਾਹਦੀ ਰੱਖਦਾ ਹੈ? ਕਿ ਜਾਂ ਫਿਰ ਬਾਪੂ ਨੂੰ ਮੀਆਂ ਕਹਿ ਕੇ ਸੱਦਣ ਵਾਲੇ ਅਾਦਤੀ ਰੋਗ ਤੋਂ ਪੀੜਤ ਹੈ।
ਪੰਜਾਬ ਦਾ ਜੰਮਪਲ ਬਲਰਾਜ ਸਾਹਨੀ ਬਾਲੀਵੁਡ ਵਿਚ ਅਦਾਕਾਰੀ ਕਰਦਾ ਸੀ ਤੇ ਨਾਲ ਲਿਖਦਾ ਵੀ ਸੀ। ਇਕ ਵਾਰ ਰਬਿੰਦਰ ਨਾਥ ਟੈਗੋਰ ਨੂੰ ਮਿਲਣ ਸ਼ਾਤੀ ਨਿਕੇਤਨ ਗਿਆ। ਗੱਲਬਾਤ ਕਰਦਿਆਂ ਟੈਗੋਰ ਤੇ ਬਲਰਾਜ ਸਾਹਨੀ ਤੋਂ ਰੁਝੇਵਾਂ ਪੁਛਿਆ ਕਿ ਅੱਜ ਕਲ ਕੀ ਕਰ ਰਹੇ ਹੋ? ਬਲਰਾਜ ਸਾਹਨੀ ਦਾ ਉਤਰ ਸੀ ਜੀ ਕਹਾਣੀਆਂ ਲਿਖ ਰਿਹਾਂ। ਰਾਬਿੰਦਰ ਨਾਥ ਟੈਗੋਰ ਨੇ ਪੁਛਿਆ! ਕਿਹੜੀ ਭਾਸ਼ਾ ਚ’
ਬਲਾਰਾਜ ਸਾਹਨੀ! ਜੀ ਹਿੰਦੀ ਚ’
ਰਾਬਿੰਦਰ ਨਾਥ ਟੈਗੋਰ! ਤੂੰ ਤਾਂ ਪੰਜਾਬੀ ਹੈਂ. ਪੰਜਾਬੀ ਚ ਕਿਉਂ ਨਹੀਂ ਲਿਖਦਾ?
ਬਲਰਾਜ ਸਾਹਨੀ! ਜੀ ਹਿੰਦੀ ਦਾ ਦਾਇਰਾ ਵੱਡਾ ਹੈ ਲੋਕ ਜ਼ਿਆਦਾ ਪੜ੍ਹਨਗੇ। ਪੰਜਾਬੀ ਥੋੜੀ ਪਛੜੀ ਤੇ ਸੀਮਤ ਹੈ। ਪਾਠਕਾਂ ਦੀ ਕਮੀ ਰਹੇਗੀ।
ਰਾਬਿੰਦਰ ਨਾਥ ਟੈਗੋਰ! ਜਿਸ ਭਾਸ਼ਾ ਚ ਗੁਰੂ ਨਾਨਕ ਤੇ ਬਾਬਾ ਫਰੀਦ ਨੇ ਗੱਲ ਕੀਤੀ ਹੋਵੇ ਉਹ ਪਛੜੀ ਕਿਵੇਂ ਹੋ ਸਕਦੀ ਹੈ।
— ਇੱਕ ਬੰਗਾਲੀ ਲੇਖਕ ਦੀ ਟਕੋਰ ਕਾਫੀ ਹੋਣੀ ਚਾਹੀਦੀ ਹੈ। ਉਸਾਰੂ ਲਿਖਣ ਅਤੇ ਆਪਣੀ ਬੋਲੀ ਨੂੰ ਸੰਸਾਰੀ ਪਿੜ ਚ ਥਾਂ ਦੁਆਉਣ ਦੀ ਜ਼ਿੰਮੇਵਾਰੀ ਵਿਦਵਾਨਾਂ/ ਲੇਖਕਾਂ/ ਪ੍ਰਚਾਰਕਾਂ/ ਨੇਤਾਵਾਂ/ ਅਿਧਅਾਪਕਾਂ/ ਖੋਜੀਅਾਂ/ ਵਿਦਿਆਰਥੀਆਂ ਗੱਲ ਕੀ ਹਰ ਪੰਜਾਬੀ ਦੀ ਹੈ।
ਵਿਰਾਸਤਾਂ ਉਸਾਰਨੀਆਂ ਬੜੀਆਂ ਔਖੀਆਂ ਹਨ ਤੇ ਸਾਂਭਣੀਆਂ ਅਕਲਮੰਦੀ ਤੇ ਜਜ਼ਬੇ ਦੀ ਤਕੜਾਈ ਨਾਲ ਜਾਂਦੀਆਂ ਹਨ। ਪੁਰਾਣੀਆਂ ਗਲਤੀਆਂ ਦੁਹਰਾਉਣ ਦੀ ਥਾਂ ਸੁਚੇਤ ਹੋ ਕੇ ਭਵਿੱਖ ਸਾਂਭ ਲੲੀੲੇ। ਗੁਰੂ ਰਾਖਾ!